
← SBS Punjabi - ਐਸ ਬੀ ਐਸ ਪੰਜਾਬੀ3 days ago · 10 min
ਕੈਰੋਲੀਨ ਚੀਜ਼ਮ ਵਲੰਟੀਅਰ ਐਵਾਰਡਜ਼ ਦੌਰਾਨ ਭਾਰਤੀ ਮੂਲ ਦੇ ਸਮਾਜ ਸੇਵੀਆਂ ਦਾ ਸਨਮਾਨ
ਕੈਰੋਲੀਨ ਚੀਜ਼ਮ ਵਲੰਟੀਅਰ ਐਵਾਰਡਜ਼ ਦੌਰਾਨ ਭਾਰਤੀ ਮੂਲ ਦੇ ਸਮਾਜ ਸੇਵੀਆਂ ਦਾ ਸਨਮਾਨ
ਆਸਟ੍ਰੇਲੀਆ ਵਿੱਚ ਵੱਖ-ਵੱਖ ਭਾਈਚਾਰਿਆਂ ਦੀ ਭਲਾਈ ਅਤੇ ਸਮਾਜਿਕ ਸਾਂਝ ਨੂੰ ਮਜ਼ਬੂਤ ਬਣਾਉਣ ਵਿੱਚ ਵਲੰਟੀਅਰਾਂ ਦੀ ਅਹਿਮ ਭੂਮਿਕਾ ਰਹੀ ਹੈ। ਇਸੇ ਯੋਗਦਾਨ ਨੂੰ ਮਾਨਤਾ ਦੇਣ ਲਈ ਪਿਛਲੇ ਦਿਨੀਂ ਵਿਕਟੋਰੀਆ ਦੇ ਮਾਊਂਟ ਵੇਵਰਲੀ ਕਮਿਊਨਿਟੀ ਸੈਂਟਰ ਵਿਖੇ ਕੈਰੋਲੀਨ ਚੀਜ਼ਮ ਵਲੰਟੀਅਰ ਐਵਾਰਡਜ਼ ਸਮਾਗਮ ਕਰਵਾਇਆ ਗਿਆ, ਜਿਸ ਦੌਰਾਨ ਚੀਜ਼ਮ ਹਲਕੇ ਤੋਂ ਫੈਡਰਲ ਸੰਸਦ ਮੈਂਬਰ ਡਾ. ਕੈਰੀਨਾ ਗਾਰਲੈਂਡ ਵੱਲੋਂ ਕੁੱਲ 41 ਸਮਾਜ ਸੇਵੀਆਂ ਨੂੰ ਸਨਮਾਨਿਤ ਕੀਤਾ ਗਿਆ। ਇਨ੍ਹਾਂ ਵਿੱਚ ਪੰਜਾਬੀ ਮੂਲ ਦੇ ਕਈ ਵਲੰਟੀਅਰ ਵੀ ਸ਼ਾਮਲ ਸਨ, ਜੋ ਲੰਬੇ ਸਮੇਂ ਤੋਂ ਬਜ਼ੁਰਗਾਂ ਦੀ ਭਲਾਈ, ਸਮਾਜਿਕ ਇਕੱਲੇਪਣ ਨੂੰ ਘਟਾਉਣ ਅਤੇ ਭਾਈਚਾਰਕ ਸਾਂਝ ਨੂੰ ਉਤਸ਼ਾਹਿਤ ਕਰਨ ਲਈ ਕੰਮ ਕਰ ਰਹੇ ਹਨ। ਸੁਣੋ ਸਨਮਾਨਿਤ ਪੰਜਾਬੀ ਵਲੰਟੀਅਰਾਂ ਨਾਲ ਕੀਤੀਆਂ ਖ਼ਾਸ ਗੱਲਬਾਤਾਂ।<br /><br />#sbsaudiopodcast