SBS Punjabi - ਐਸ ਬੀ ਐਸ ਪੰਜਾਬੀ

← SBS Punjabi - ਐਸ ਬੀ ਐਸ ਪੰਜਾਬੀNouveau · 7 min

ਖੇਤਰੀ ਵਿਕਟੋਰੀਆ ਵਿੱਚ ਦੀਵਾਲੀ ਦੀ ਚਮਕ: ਬੈਨਾਲਾ ਨੇ ਮਨਾਇਆ ਏਕਤਾ ਅਤੇ ਸਾਂਝ ਦਾ ਤਿਉਹਾਰ

ਖੇਤਰੀ ਵਿਕਟੋਰੀਆ ਵਿੱਚ ਦੀਵਾਲੀ ਦੀ ਚਮਕ: ਬੈਨਾਲਾ ਨੇ ਮਨਾਇਆ ਏਕਤਾ ਅਤੇ ਸਾਂਝ ਦਾ ਤਿਉਹਾਰNouveau7 min

ਵਿਕਟੋਰੀਆ ਦੇ ਖੇਤਰੀ ਸ਼ਹਿਰ ਬੈਨਾਲਾ ਵਿੱਚ 2 ਨਵੰਬਰ ਨੂੰ Benalla Migrants Association ਵੱਲੋਂ ਕਰਵਾਏ ਗਏ ਦੀਵਾਲੀ ਸਮਾਗਮ ਵਿੱਚ ਢੋਲ ਦੀ ਗੂੰਜ ਅਤੇ ਰੌਸ਼ਨੀਆਂ ਦੀ ਰੌਣਕ ਦੇਖਣ ਨੂੰ ਮਿਲੀ, ਜਿੱਥੇ ਭਾਰਤੀ ਭਾਈਚਾਰੇ ਦੇ ਨਾਲ-ਨਾਲ ਸਥਾਨਕ ਆਸਟ੍ਰੇਲੀਆਈ ਲੋਕਾਂ ਨੇ ਵੀ ਦੀਵਾਲੀ ਦੇ ਜਸ਼ਨਾਂ ਵਿੱਚ ਸ਼ਮੂਲੀਅਤ ਕੀਤੀ। ਯੂਰੋਆ ਤੋਂ ਵਿਕਟੋਰੀਅਨ ਸੰਸਦ ਮੈਂਬਰ ਐਨਾਬੈਲ ਕਲੀਲੈਂਡ ਨੇ ਭਾਰਤੀ ਪਰੰਪਰਾਗਤ ਪਹਿਰਾਵੇ ਵਿੱਚ ਸਮਾਗਮ 'ਚ ਸ਼ਿਰਕਤ ਕੀਤੀ ਅਤੇ ਕਿਹਾ ਕਿ ਰੌਸ਼ਨੀਆਂ ਦਾ ਇਹ ਤਿਉਹਾਰ ਮੁਸ਼ਕਿਲ ਸਮਿਆਂ ਵਿੱਚ ਭਾਈਚਾਰੇ ਦੇ ਇਕੱਠੇ ਹੋ ਕੇ ਜਸ਼ਨ ਮਨਾਉਣ ਦਾ ਪ੍ਰਤੀਕ ਹੈ। ਇਸ ਪੌਡਕਾਸਟ ਰਾਹੀਂ ਜਾਣੋ ਕਿ ਖੇਤਰੀ ਇਲਾਕਿਆਂ ਵਿੱਚ ਦੀਵਾਲੀ ਮਨਾਉਣ ਦੀਆਂ ਕੀ ਖਾਸੀਅਤਾਂ ਹਨ, ਇੱਥੋਂ ਦੇ ਲੋਕਾਂ ਦੀ ਆਪਸੀ ਸਾਂਝ ਕਿਹੋ ਜਿਹੀ ਹੈ ਅਤੇ ਉਨ੍ਹਾਂ ਨੂੰ ਕਿਹੜੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ।<br /><br />#sbsaudiopodcast